ਡਾ. ਗੁਰਸ਼ਰਨ ਜੀਤ ਸਿੰਘ ਨੇ ਇਸ ਕਿਤਾਬ ਵਿਚ ਸਿੱਖ ਫਿਲਾਸਫੀ, ਤਵਾਰੀਖ, ਰਵਾਇਤਾਂ, ਮਰਿਯਾਦਾ ਤੇ ਕਲਚਰ ਨਾਲ ਸੰਬੰਧਤ ਤਕਰੀਬਨ ਦੋ ਸੌ ਨੁਕਤੇ ਛੋਹੇ ਹਨ । ਇਨ੍ਹਾਂ ਵਿਚੋਂ ਕੁਝ ਤਾਂ ਅਜਿਹੇ ਹਨ ਜਿਨ੍ਹਾਂ ਬਾਰੇ ਜਾਂ ਤਾਂ ਕਦੇ ਕੁਝ ਵੀ ਨਹੀਂ ਲਿਖਿਆ ਗਿਆ ਤੇ ਜਾਂ ਉਸ ਨੂੰ ਸਪੱਸ਼ਟ ਨਹੀਂ ਕੀਤਾ ਗਿਆ । ਇਨ੍ਹਾਂ ਨੁਕਤਿਆਂ ਵਾਸਤੇ ਪੈੜ ਬਣਾਉਣ ਦਾ ਸਿਹਰਾ ਵੀ ਲੇਖਕ ਨੂੰ ਜਾਂਦਾ ਹੈ ।