1920-25 ਦੀ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਦੁਆਰੇ ਅਜ਼ਾਦ ਕਰਵਾਏ ਸਨ । ਇਸ ਲਹਿਰ ਨੂੰ ਆਰੰਭ ਹੋਇਆਂ ਹੁਣ ਸੌ ਸਾਲ ਹੋ ਰਹੇ ਹਨ । ਉਸ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਇਕ ਜੁਝਾਰੂ ਸਰਦਾਰ ਹਰਨਾਮ ਸਿੰਘ ਸਾਹਣੀ ਦੀਆਂ ਲਿਖਤਾਂ ਇਸ ਪੁਸਤਕ ਰਾਹੀਂ ਪ੍ਰਗਟ ਹੋ ਰਹੀਆਂ ਹਨ । ਸੰਨ 1899 ਵਿਚ ਐਬਟਾਬਾਦ ਵਿਚ ਜਨਮੇ ਇਸ ਜੁਝਾਰੂ ਸਿੱਖ ਸਿਪਾਹੀ ਨੇ 24 ਸਾਲਾਂ ਦੀ ਉਮਰ ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ 100 ਸਿੱਖਾਂ ਦੇ ਜਥੇ ਨਾਲ ਹਿੱਸਾ ਲਿਆ ਅਤੇ ਨੌ ਮਹੀਨਿਆਂ ਦੀ ਜੇਲ੍ਹ ਦੀ ਬਾਮੁਸ਼ੱਕਤ ਸਜ਼ਾ ਕੱਟੀ । ਰਿਹਾਈ ਤੋਂ ਛੇ ਮਹੀਨੇ ਬਾਅਦ ਫਿਰ ਫੜੇ ਗਏ ਅਤੇ ਦੋ ਸਾਲ ਲਈ ਫਿਰ ਜੇਲ੍ਹ ਭੇਜੇ ਗਏ । ਇਸ ਸੰਗਰਾਮੀ ਯੋਧੇ ਦੀਆਂ ਇਹ ਲਿਖਤਾਂ ਪ੍ਰਾਥਮਿਕ ਸਰੋਤ ਦਾ ਦਰਜਾ ਰੱਖਦੀਆਂ ਹਨ।