ਇਹ ਪੁਸਤਕ ਰਿਟਾ. ਲੈਫ. ਜਨਰਲ ਹਰਬਖ਼ਸ਼ ਸਿੰਘ (01.10.1913-14.11.1999) ਦੀ ਆਤਮ-ਕਥਾ ਦਾ ਪੰਜਾਬੀ ਅਨੁਵਾਦ ਹੈ । ਉਨ੍ਹਾਂ ਨੇ ਆਪਣੇ ਸੇਵਾ-ਕਾਲ (1935-1969) ਵਿਚ ਕਈ ਅਹਿਮ ਜੰਗਾਂ ਵਿਚ ਹਿੱਸਾ ਲਿਆ ਅਤੇ 1947-48 ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਦੀ ਅਗਵਾਈ ਕੀਤੀ । ਅਜੇ 1962 ਵਿਚ ਚੀਨ ਨਾਲ ਜੰਗ ਤੋਂ ਬਾਅਦ ਮਿੱਲੀ ਕਰਾਰੀ ਮਾਤ ਤੋਂ ਭਾਰਤ ਸੰਭਲਿਆ ਨਹੀਂ ਸੀ ਕਿ ਪਾਕਿਸਤਾਨ ਨੇ 1965 ਵਿਚ ਹਮਲਾ ਕਰ ਦਿੱਤਾ । ਹਾਈ ਕਮਾਨ ਦੇ ਅੰਮ੍ਰਿਤਸਰ ਤੋਂ ਪਿੱਛੇ ਹੱਟਣ ਦੇ ਹੁਕਮਾਂ ਨੂੰ ਜਨਰਲ ਹਰਬਖ਼ਸ਼ ਸਿੰਘ ਨੇ ਨਜ਼ਰ ਅੰਦਾਜ਼ ਕਰ ਕੇ ਭਾਰਤੀ ਫੌਜ ਨੂੰ ਅਜਿਹੀ ਜੋਸ਼ੀਲੀ ਅਗਵਾਈ ਦਿੱਤੀ ਕਿ ਹਾਰੀ ਹੋਈ ਬਾਜ਼ੀ ਨੂੰ ਜਿੱਤ ਵਿੱਚ ਬਦਲ ਦਿੱਤਾ । ਉਨ੍ਹਾਂ ਦੀਆਂ ਬੇਮਿਸਾਲ ਫ਼ੌਜੀ ਸੇਵਾਵਾਂ ਦੇ ਸਤਿਕਾਰ ਵਜੋਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਵੀਰਚੱਕਰ, ਪਦਮ ਭੂਸ਼ਨ ਅਤੇ ਪਦਮ ਵਿਭੂਸ਼ਨ ਵਰਗੇ ਕਈ ਹੋਰ ਪੁਰਸਕਾਰਾਂ ਨਾਲ ਨਿਵਾਜਿਆ। ਉਨ੍ਹਾਂ ਦੀ ਇਹ ਆਤਮ-ਕਥਾ ਸੂਰਮਗਤੀ, ਨਿਡਰਤਾ ਤੇ ਸੂਝ ਭਰੀ ਅਗਵਾਈ ਦੀ ਅਦੁੱਤੀ ਦਾਸਤਾਨ ਹੈ, ਜੋ ਭਵਿੱਖ ਦੇ ਅਫ਼ਸਰਾਂ ਲਈ ਪ੍ਰੇਰਨਾ-ਸਰੋਤ ਹੈ ।