ਜਾਦੂਈ ਲਾਲਟੈਣ ਤੋਂ ਡਿਜ਼ਟਲ ਸਿਨੇਮੇ ਤਕ ਫ਼ਿਲਮ ਨੇ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਪਰ ਫ਼ਿਲਮਾਂ ਦਾ ਬਹੁਤ ਸਾਰਾ ਇਤਿਹਾਸ ਵਕਤ ਦੀ ਧੂੜ ਵਿੱਚ ਗੁਆਚ ਗਿਆ ਹੈ। ਫ਼ਿਲਮ ਰੀਲਾਂ ਦੀ ਕੈਮੀਕਲ ਕੀਮਤ ਕਾਰਨ ਫ਼ਿਲਮਾਂ ਦੇ ਪ੍ਰਿੰਟਾਂ ਨੂੰ ਪਿਘਲਾ ਕੇ ਅਣਜਾਣ ਲੋਕਾਂ ਨੇ ਕੰਘੀਆਂ, ਬਟਣ ਅਤੇ ਬੂਟਾਂ ਦੀਆਂ ਅੱਡੀਆਂ ਬਣਾ ਲਈਆਂ। ਇਸ ਪੁਸਤਕ ਰਾਹੀਂ ਮੋਢੀ ਦੇ ਫ਼ਿਲਮਕਾਰਾਂ, ਫ਼ਿਲਮ ਇਤਿਹਾਸ ਅਤੇ ਇੰਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਤੁਹਾਡੇ ਰੂਬਰੂ ਕਰਨ ਦਾ ਯਤਨ ਕੀਤਾ ਗਿਆ ਹੈ।