ਇਸ ਪੁਸਤਕ ਵਿਚ ਜੰਮੂ ਖੇਤਰ ਦੀ ਡੱਗਰ ਲੋਕਧਾਰਾ ਦੇ ਮਹੱਤਵਪੂਰਨ ਅੰਗ ਰੁੱਟ ਰਾਹੜਿਆਂ ਨੂੰ ਆਪਣੀ ਪੁਸਤਕ ਦਾ ਆਧਾਰ ਬਣਾਇਆ ਹੈ ਅਤੇ ਇਸ ਖੇਤਰ ਦੇ ਆਸ ਪਾਸ ਲੱਗਦੇ ਇਲਾਕਿਆਂ ਵਿਚ ਰੁੱਟ-ਰਾਹੜਿਆਂ ਨੂੰ ਪੂਰਵ ਤਿਉਹਾਰ ਦੇ ਤੌਰ ਤੇ ਮਨਾਉਣ ਅਤੇ ਇਸ ਨਾਲ ਸੰਬੰਧਿਤ ਸਮੱਗਰੀ ਦਾ ਇਕੱਤਰੀਕਰਨ ਕਰਕੇ ਇਹਨਾਂ ਦਾ ਸਮਾਜ ਸਭਿਆਚਾਰਕ ਦ੍ਰਿਸ਼ਟੀ ਤੋਂ ਅਧਿਐਨ ਕੀਤਾ ਹੈ ਜੋ ਇਸ ਖੇਤਰ ਨਾਲ ਜੁੜੀ ਲੋਕਧਾਰਾ ਨੂੰ ਸਮਝਣ ਵਿਚ ਸਹਾਇਕ ਸਿੱਧ ਹੱਵੇਗਾ । ਇਹ ਪੁਸਤਕ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ ।