ਇਸ ਨਾਵਲ ਵਿਚ ਇਤਿਹਾਸਕ, ਨਾਵਾਂ-ਥਾਵਾਂ, ਘਟਨਾਵਾਂ ਨੂੰ ਹੀ ਨਿਰੂਪਣ ਨਹੀਂ ਕੀਤਾ ਗਿਆ, ਬਲਕਿ ਭਾਈ ਮਰਦਾਨਾ ਜੀ ਦੇ ਜੀਵਨ-ਚਰਿੱਤਰ ਨੂੰ ਉਸਾਰਿਆ ਹੈ । ਪਾਠਕ, ਇਸ ਨਾਵਲ ਨੂੰ ਪੜ੍ਹ ਕੇ ਸਹਿਜੇ ਹੀ ਮਹਿਸੂਸ ਕਰਨਗੇ ਕਿ ਭਾਈ ਮਰਦਾਨਾ ਜੀ ਕੋਈ ਆਮ ਸਾਧਾਰਨ ਆਦਮੀ ਨਹੀਂ ਸਨ, ਸਗੋਂ ਰੂਹਾਨੀ ਸ਼ਖ਼ਸੀਅਤ ਦੇ ਮਾਲਕ ਅਤੇ “ਸਾਝ ਕਰੀਝੈ ਗੁਣਹ ਕੇਰੀ” ਵਾਲੀ ਦੈਵੀ ਪ੍ਰਤਿਭਾ ਦੇ ਧਾਰਨੀ ਸਨ । ਪਾਠਕਾਂ ਦੇ ਮਨਾਂ ਵਿਚ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਹਮਸਫ਼ਰ ਭਾਈ ਮਰਦਾਨਾ ਜੀ ਦੇ ਜੀਵਨ ਉਦੇਸ਼ ਨੂੰ ਰੂਪ-ਮਾਨ ਕਰਨ ਚ ਬਹੁਤ ਸਹਾਇਕ ਤੇ ਸਾਰਥਿਕ ਸਿੱਧ ਹੋਵੇਗੀ ।