ਅਕਾਲ ਤੋਂ ਖ਼ਾਲਸਾ ਤੱਕ ਦਾ ਸਰੂਪ ਕਿਉਂ ਤੇ ਕਿਵੇਂ ਬਣਿਆ, ਇਹ ਕਿਹੜੇ-ਕਿਹੜੇ ਪੜਾਵਾਂ ਵਿਚੋਂ ਲੰਘਿਆ ਤੇ ਇਸ ਨੇ ਕਿਹੜੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਕੇ ਇਹ ਸਰੂਪ ਧਾਰਨ ਕੀਤਾ, ਕੀ ਧਾਰਨ ਕੀਤਾ, ਇਸ ਦਾ ਸੰਦਰਭ ਗੁਰੂ ਨਾਨਕ-ਉਦੇਸ਼ ਨਾਲੋਂ ਵੱਖਰਾ ਹੈ ਜਾਂ ਉਸਦਾ ਅਨੁਸਰਣ ਕਰਨ ਵਾਲਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਖੋਜ-ਭਰਪੂਰ ਪੁਸਤਕ ਵਿਚੋਂ ਮਿਲਦੇ ਹਨ । ਇਸ ਵਿਚ ਪ੍ਰਕਾਸ਼ਤ ਖੋਜ ਪੱਤਰ ਵਿਚਾਰ ਅਧੀਨ ਵਿਸ਼ੇ ਦੇ ਸਿਧਾਂਤਕ ਅਤੇ ਦਾਰਸ਼ਨਿਕ ਪੱਥ ਨੂੰ ਉਭਾਰਦੇ ਹਨ ਤੇ ਨਿਖਾਰਦੇ ਹਨ ।