ਇਹ ਪੁਸਤਕ ਬਾਬਾ ਰਾਮਦਾਸ ਦੀ ਬਾਣੀ ਦਾ ਸੰਪਾਦਿਤ ਰੂਪ ਹੈ। ਬਾਬਾ ਰਾਮਦਾਸ ਦੇ ਜੀਵਨ ਉਤੇ ਪ੍ਰਕਾਸ਼ ਪਾਣ ਵਾਲੀ ਸਾਮਗ੍ਰੀ ਦਾ ਅਭਾਵ ਹੈ। ਪੰਜਾਬ ਦੇ ਅਧਿਆਤਮਿਕ ਸਾਹਿੱਤ ਵਿਚ ਰੁਚੀ ਰਖਣ ਵਾਲੇ ਪਾਠਕ ਅਤੇ ਸ਼ਰਧਾਲੂ ਇਸ ਪੁਸਤਕ ਤੋਂ ਲਾਭ ਉਠਾਉਣਗੇ।