‘ਜ਼ੁਆਲੋਜੀ ਵਿਸ਼ਾ-ਕੋਸ਼’ ਪੰਜਾਬੀ ਭਾਸ਼ਾ ਦੇ ਵਿਕਾਸ ਹਿਤ ਵੱਖ-ਵੱਖ ਵਿਸ਼ਾ-ਕੋਸ਼ਾਂ ਦੀ ਤਿਆਰੀ ਦੀ ਲੜੀ ਵਿਚ ਇਸ ਯੂਨੀਵਰਸਿਟੀ ਦੀ ਪਹਿਲੀ ਵਿਲੱਖਣ ਪਰਾਪਤੀ ਹੈ। ਕੋਸ਼ ਅੰਦਰਲੇ ਆਲੇਖਾਂ ਨੂੰ ਆਮ ਡਿਕਸ਼ਨਰੀ ਵਾਂਗ ਅੱਖਰੀ ਤਰਤੀਬ ਤਾਂ ਦਿਤੀ ਗਈ ਹੈ, ਪਰ ਇਹ ਕੇਵਲ ਡਿਕਸ਼ਨਰੀ ਹੀ ਨਹੀਂ, ਇਸ ਅੰਦਰ ਪਰਿਭਾਸ਼ਕ ਸ਼ਬਦਾਂ ਦੀ ਸ਼ਾਰਅੰਸ਼ਕ ਵਿਆਖਿਆ ਹੈ, ਇਸ ਅੰਦਰ ਇਹਨਾਂ ਸ਼ਬਦਾਂ ਦਾ ਮੂਲ ਹੈ, ਇਸ ਅੰਦਰ ਇਹਨਾਂ ਦਾ ਉਚਾਰਣ ਹੈ। ਜ਼ੁਆਲੋਜੀ ਵਿਸ਼ੇ ਦਾ ਗਿਆਨ ਪਰਾਪਤ ਕਰਨ ਹਿਤ ਅਤੇ ਇਸ ਸੰਬੰਧੀ ਪੇਸ਼ ਆਉਂਦਿਆਂ ਕੁਝ ਔਕੜਾਂ ਨੂੰ ਹਲ ਕਰਨ ਲਈ ਇਹ ਕੋਸ਼ ਜ਼ਰੂਰ ਮਦਦਗਾਰ ਸਿਧ ਹੋਵੇਗਾ। ਮੁਕਾਬਲਿਆਂ ਅਤੇ ਦਾਖਲਿਆਂ ਲਈ ਪਰੀਖਿਆਵਾਂ ’ਚ ਬੈਠਣ ਵਾਲਿਆਂ ਲਈ ਵੀ ਇਹ ਪੁਸਤਕ ਉਚੇਚੇ ਤੌਰ ਤੇ ਉਪਯੋਗੀ ਸਿੱਧ ਹੋ ਸਕਦੀ ਹੈ।