ਇਹ ਪੁਸਤਕ ਹੋਸ਼ ਅਤੇ ਖੁਮਾਰ ਵਿੱਚ ਜਿਵੇਂ ਕਿ ਇਸ ਦੇ ਨਾਂ ਤੋਂ ਪ੍ਰਗਟ ਹੈ, ਇਸ ਵਿਚ ਮਨੁੱਖੀ ਜੀਵਨ ਦੇ ਦੋ ਦ੍ਰਿਸ਼ਟੀਕੋਣਾਂ ਨੂੰ ਪੇਸ਼ ਕੀਤਾ ਹੈ । ਜੀਵਨ ਬਾਰੇ ਇਕ ਸਾਧਾਰਨ ਦ੍ਰਿਸ਼ਟੀਕੋਣ ਹੈ ਇਸ ਵਿੱਚ ਮਨੁੱਖੀ ਭਾਵਨਾਵਾਂ, ਧਾਰਮਿਕ ਗਿਆਨ, ਸਮਾਜਿਕ ਰੀਤੀ-ਰਿਵਾਜ, ਵਹਿਮਾਂ-ਭਰਮਾਂ ਦਾ ਵਰਣਨ ਕੀਤਾ ਗਿਆ ਹੈ । ਇਸ ਦੇ ਨਾਲ ਹੀ ਮਨੁੱਖ ਦੀ ਆਸ਼ਾ-ਨਿਰਾਸ਼ਾ, ਦੁਖ-ਸੁਖ, ਜਵਾਨੀ-ਬੁਢੇਪਾ, ਦੰਪਤੀ ਜੀਵਨ ਤੇ ਕੰਡੇ ਤੇ ਫੁੱਲਾਂ ਨੂੰ ਵਿਸ਼ਾ ਬਣਾਇਆ ਗਿਆ ਹੈ । ਇਸ ਪੁਸਤਕ ਦਾ ਪਾਠਕ ਨਿੱਘਾ ਸੁਆਗਤ ਕਰਨਗੇ ।