ਇਹ ਪੁਸਤਕ ਕਹਾਣੀ ਸੰਗ੍ਰਹਿ ਹੈ । ਅਦਨ ਬਾਗ ਇਕ ਬੱਚੇ ਨੂੰ ਮਿਲੀ ਹਿਫਾਜ਼ਤ ਦਾ ਨਾਂ ਹੈ, ਤੇ ਅੱਗੋਂ ਹਰ ਸਮਾਜ ਇਕ ਜਤਨ ਬਣ ਗਿਆ, ਕਿ ਉਹ ਹਿਫਾਜਤ ਬੰਦੇ ਨੂੰ ਸਾਰੀ ਹਯਾਤੀ ਮਿਲਦੀ ਰਹੇ ! ਤੇ ਬੰਦਾ ਬਾਲ-ਬੁੱਧ ਹੋ ਕੇ, ਉਸ ਬਣੀ-ਬਣਾਈ ਬਣਤਰ ਨੂੰ ਕਬੂਲ ਕੇ, ਉਹਦੀ ਛਤਰ-ਛਾਇਆ ਵਿਚ ਰਹੇ ! ਵਰਜਿਤ ਫਲ ਨੂੰ ਖਾਣ ਵਾਲਾ ਆਦਮ ਸੀ, ਜੋ ਆਸ਼ਕ ਵੀ ਹੋਇਆ, ਦਰਵੇਸ਼ ਵੀ..ਤੇ ਜਿਹਦੀ ਕਲਮ ਤੋਂ ਮਨਸੂਰੀ ਕਲਾਮ ਉਤਰਿਆ, ਉਹ ਸ਼ਾਇਰ ਵੀ... । ਅਦਨ ਬਾਗ਼ ਦੇ ਵਰਜਿਤ ਫਲ ਨੂੰ ਖਾਣ ਵਾਲੀ ਰੱਬੀ ਕਸ਼ਿਸ਼ ਆਦਮ ਤੇ ਹੱਵਾ ਦੀ ਔਲਾਦ ਨੂੰ ਵਿਰਸੇ ਵਿਚ ਮਿਲੀ ਹੈ ।