ਇਹ ਪੁਸਤਕ ਤੀਸਤਾ ਦੀ ਜ਼ਿੰਦਗੀ ਦ੍ਰਿੜ ਨਿਹਚਾ ਅਤੇ ਪੱਕੇ ਇਰਾਦੇ ਵਾਲੇ ਇਕ ਮਨੁੱਖ ਵਲੋਂ ਲੜੀਆਂ ਗਈਆਂ ਨਿੱਕੀਆਂ ਅਤੇ ਵੱਡੀਆਂ ਲੜਾਈਆਂ ਦੀ ਬੀਰ ਗਾਥਾ ਹੈ। ਇਹ ਦ੍ਰਿੜਤਾ, ਹੌਸਲੇ, ਸਾਹਸ ਅਤੇ ਸੰਵਿਧਾਨਕ ਅਸੂਲਾਂ ਪ੍ਰਤੀ ਅਡੋਲ ਵਚਨਬੱਧਤਾ ਦੀ ਝੰਜੋੜਵੀਂ ਪ੍ਰੇਰਨਾਦਾਇਕ ਗਾਥਾ ਹੈ।