ਇਸ ਪੁਸਤਕ ਵਿਚ ਡਾ. ਅਮਰਜੀਤ ਕੌਰ ਜੀ ਭਾਈ ਲਾਲੋ ਜੀ ਤੋਂ ਲੈ ਕੇ ਦੇਸ਼ ਆਜ਼ਾਦ ਹੋਣ ਤੀਕ (1469-1947) ਤਕ ਉਨ੍ਹਾਂ ਮਹਾਨ ਰਾਮਗੜ੍ਹੀਆ ਵੀਰਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਆਪਣੀਆਂ ਅਨਮੋਲ ਜ਼ਿੰਦਗੀਆਂ ਦੇਸ਼, ਕੌਮ ਤੇ ਧਰਮ ਦੀ ਖਾਤਰ ਕੁਰਬਾਨ ਕਰ ਦਿੱਤੀਆਂ ਸਨ । ਇਸ ਪੁਸਤਕ ਵਿਚੋਂ ਮਹਾਨ ਰਾਮਗੜ੍ਹੀਆ ਸੂਰਬੀਰ ਅਤੇ ਪੂਰਨ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਹਨ ।