ਪੰਜਾਬ ਦੇ ਲੋਕ ਗੌਣ ਵੱਖ ਵੱਖ ਰੰਗਾਂ ਦੇ ਫੁੱਲਾ ਦਾ ਸ਼ਾਨਦਾਰ ਗੁਲਦਸਤਾ ਹੈ । ਇਨ੍ਹਾਂ ਵਿਚ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ, ਬ੍ਰਿਹਾ ਰਸ, ਹਾਸ ਰਸ, ਕਟਾਖਸ਼ ਰਸ, ਇਤਿਆਦਿ ਸਮਾਏ ਹੋਏ ਹਨ । ਇਨ੍ਹਾਂ ਵਿਚ ਘੋੜੀਆਂ, ਸੁਹਾਗ, ਬਾਰਹ ਮਾਹੇ, ਸਿਠਣੀਆਂ, ਅਲਾਹੁਣੀਆਂ, ਟੱਪੇ, ਬੋਲੀਆਂ ਹਨ, ਜੋ ਲੰਮੀ ਹੇਕ ਵਿਚ ਗਾਏ ਜਾਂਦੇ ਹਨ ।