“ਬੋਲ ਪੰਜਾਬਣ ਦੇ” ਲੋਕ-ਕਾਵਿ ਸੰਗ੍ਰਹਿ ਵਿਚ ਲੇਖਕਾ ਨੇ ਪੰਜਾਬੀ ਔਰਤ ਦੇ ਸਮੁੱਚੇ ਜੀਵਨ ਨਾਲ ਸਬੰਧਤ ਵਿਭਿੰਨ ਵੰਨਗੀਆਂ ਵਿਚ ਸਿਰਜਿਤ ਅਤੇ ਸੰਚਾਰਿਤ ਲੋਕ ਗੀਤਾਂ ਨੂੰ ਲੰਮੀ ਸਾਧਨਾ, ਪਰਪੱਕ ਵਿਦਵਤਾ ਅਤੇ ਸੁਚੱਜੀ ਸੰਪਾਦਨਾ ਨਾਲ ਇਕੱਤਰ ਕੀਤਾ ਹੈ। ਜਿਥੇ ਇਨ੍ਹਾਂ ਤਿੰਨਾਂ ਜਿਲਦਾਂ ਵਿਚ ਵਿਸ਼ਾਲ ਪੰਜਾਬੀ ਸਭਿਆਚਾਰ ਦੀ ਖੂਬਸੂਰਤ ਅਤੇ ਪ੍ਰਮਾਣਿਕ ਤਸਵੀਰ ਉਭਰਦੀ ਹੈ, ਉਥੇ ਲੇਖਕਾਂ ਨੇ ਮਿਆਰੀ ਮੁਲਾਂਕਣ ਕਰਕੇ ਪੰਜਾਬਣ ਦੇ ਇਨ੍ਹਾਂ ਗੀਤਾਂ ਸਬੰਧੀ ਅਤਿਅੰਤ ਸਾਰਥਕ ਵਿਚਾਰ ਵੀ ਅੰਕਿਤ ਕੀਤੇ ਹਨ। ਇਹ ਪੁਸਤਕ ਵਿਸ਼ਾਲ ਪੰਜਾਬੀ ਭਾਈਚਾਰੇ ਦੇ ਸਭਿਆਚਾਰ, ਸਾਹਿਤ ਅਤੇ ਭਾਸ਼ਾਈ ਮੁਹਾਂਦਰੇ ਨੂੰ ਪੇਸ਼ ਕਰਨ ਹਿਤ ਇਕ ਨਿੱਗਰ ਵਾਧਾ ਸਾਬਤ ਹੋਵੇਗੀ।