ਹੱਥਲਾ ਨਾਵਲ “ਸੁੰਦਰਾਂ” ਸਮੁੱਚੀ ਔਰਤ ਮਜਲੂਮ ਜਮਾਤ ਤੇ ਹੋ ਰਹੀਆਂ ਜਿਆਦਤੀਆਂ ਅਤੇ ਜਬਰਦਸਤੀਆਂ ਦੀ ਕਰੁਣਾਮਈ ਗਾਥਾ ਹੈ । ਔਰਤ ਸਦੀਆਂ ਤੋਂ ਉਨ੍ਹਾਂ ਦੇ ਭਾਰ ਥੱਲੇ ਦਬੀ ਪਿਸੀ ਹੈ , ਜੋ ਉਸ ਨੇ ਕੀਤੇ ਹੀ ਨਹੀਂ । ਸੁੰਦਰਾਂ ਦੇ ਰੂਪ ਵਿਚ ਔਰਤ ਨਿਆਂ ਦੀ ਮੰਗ ਕਰਦੀ ਹੈ । ਸੁੰਦਰਾਂ ਔਰਤ ਜਮਾਤ ਦੇ ਪ੍ਰਤਿਨਿਧ ਦੇ ਰੂਪ ਵਿਚ ਮਰਦ ਦੇ ਗੁਨਾਹਾਂ ਅਤੇ ਜਿਆਦਤੀਆਂ ਦੀ ਸ਼ਿਕਾਰ ਹੋਣ ਦੇ ਬਾਵਜੂਦ ਨਿੰਦੀ ਅਤੇ ਭੰਡੀ ਗਈ ਮਿਲਿਆ, ਜਿਸ ਕਰਕੇ ਔਰਤ ਨੂੰ ਜਗਤ ਜਨਨੀ ਹੁੰਦੇ ਹੋਏ ਵੀ ਮਰਦ ਦੇ ਗੁਨਾਹਾਂ ਦਾ ਕਲੰਕ ਆਪਣੇ ਮੱਥੇ ‘ਤੇ ਲੈਕੇ ਤੁਰਨਾ ਪਿਆ ਹੈ ।