ਇਸ ਰਚਨਾ ਦਾ ਅਠਾਰ੍ਹਵੀਂ ਸਦੀ ਦੀਆਂ ਸਿੱਖ ਲਿਖਤਾਂ ਵਿਚ ਵਿਸ਼ੇਸ਼ ਸਥਾਨ ਹੈ । ਇਸ ਉਤਕ੍ਰਿਸ਼ਟ ਰਚਨਾ ਦੀ ਰਚਿਆਰਤਾ, ਟੀਕਾ ਲਿਖੇ ਜਾਣ ਦਾ ਸਮਾਂ, ਟੀਕਾਕਾਰੀ ਅਤੇ ਇਸ ਦੇ ਸ਼ੁੱਧ ਪਾਠ ਆਦਿ ਮੂਲ ਮਸਲਿਆਂ ਨੂੰ ਨਾ ਅਜੇ ਤਕ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ, ਨਾ ਨਿਰਨਾਇਕ ਢੰਗ ਨਾਲ ਨਿਪਟਾਇਆ ਗਿਆ ਹੈ । ਇਹ ਖੋਜ-ਕਾਰਜ ਇਸ ਘਾਟ ਨੂੰ ਪੂਰਾ ਕਰਨ ਦਾ ਸੁਹਿਰਦ ਤੇ ਮੌਲਿਕ ਜਤਨ ਹੈ । ਸੰਪਾਦਕ ਦੀ ਵਸਤੂ-ਨਿਸ਼ਠ, ਤਾਰਕਿਕ ਤੇ ਵਿਗਿਆਨਕ ਪਹੁੰਚ ਸਦਕਾ ਪੰਜਾਬੀ ਖੋਜ ਤੇ ਸੰਪਾਦਨ ਦੇ ਖੇਤਰ ਵਿਚ ਇਹ ਰਚਨਾ ਇਕ ਰੋਲ-ਮਾਡਲ ਹੈ । ਤਤਕਰਾ ਭਗਤਮਾਲਾ ਬਾਰੇ ਹੋ ਚੁੱਕੇ ਕੰਮਾਂ ਦਾ ਬਿਓਰਾ / 19-32 ਮਸਲਾ, ਰਚਿਆਰਤਾ ਦਾ / 33-52 ਰਚਨਾ-ਕਾਲ ਅਤੇ ਰਚਨਾ-ਸਥਾਨ / 53-68 ਪਾਠ ਦਾ ਪੁਨਰ-ਸਥਾਪਨ / 69-92 ਪਾਠ ਨਿਰਧਾਰਨ ਦੀ ਸਮੱਸਿਆ / 93-102 ਗਾਥਾ, ਬਾਣੀ ਇਕੱਤਰ ਕਰਵਾਏ ਜਾਣ ਦੀ / 103-138 ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ / 139-177 ਪ੍ਰਾਣ ਸੰਗਲੀ / 178-215 ਕੁੱਲ ਹਾਸਲ / 216-220 ਸਿੱਖਾਂ ਦੀ ਭਗਤਮਾਲਾ / 221-368