ਇਸ ਵਿਚ ਲੇਖਕ ਨੇ ਸ਼੍ਰੋਮਣੀ ਅਕਾਲੀ ਦਲ ਦੇ 1920 ਤੋਂ 2000 ਤੱਕ ਦੇ ਸਮੇਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪੇਸ਼ ਕੀਤੀ ਹੈ । ਇਸ ਪੁਸਤਕ ਨੂੰ ਲੇਖਕ ਨੇ ਚਾਰ ਭਾਗਾਂ ਵਿਚ ਵੰਡਿਆ ਹੈ । ਪਹਿਲੇ ਭਾਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਬਾਰੇ ਦਸਿਆ ਹੈ । ਦੂਜੇ ਭਾਗ ਵਿਚ ਅਕਾਲੀ ਦਲ ਦਾ ਸਿਆਸੀ ਰੋਲ 1927 ਤੋਂ 1947 ਤੱਕ ਪੇਸ਼ ਕੀਤਾ ਹੈ । ਤੀਜਾ ਭਾਗ 1947 ਤੋਂ 1977 ਤੱਕ ਦੀ ਜਾਣਕਾਰੀ ਦਿੰਦਾ ਹੈ ਅਤੇ ਚੌਥੇ ਭਾਗ ਵਿਚ 1978 ਤੋਂ 2000 ਤੱਕ ਦਾ ਹਾਲ ਬਿਆਨ ਕੀਤਾ ਹੈ ।