ਬਲਰਾਮ ਲੰਬੇ ਸਮੇਂ ਤੋਂ ਨਾਵਲ ‘ਬੋਲ ਮਰਦਾਨਿਆ’ ਨਾਲ ਜੁੜਿਆ ਹੈ। ਇਸ ਤੋਂ ਪਹਿਲਾਂ ਉਸਨੇ ਇਸਦਾ ਹਿੰਦੀ ਅਨੁਵਾਦ ਵੀ ਕੀਤਾ, ਅਤੇ ਹੁਣ ਇਸ ਨਾਵਲ ਦਾ ਨਾਟਕੀ ਰੂਪ ਲਿਖਿਆ ਹੈ। ਲੇਖਕ ਨੇ ਇਸ ਨਾਟਕ ਵਿੱਚ ਬਹੁਤ ਸਾਰੇ ਨਵੇਂ ਰਾਹ ਤੇ ਵਿਧੀਆਂ ਸਿਰਜੀਆਂ ਹਨ। ਇਸ ਨਾਵਲ ਵਿੱਚ ਬਹੁਤ ਸਾਰੇ ਦ੍ਰਿਸ਼ ਅਜਿਹੇ ਸਨ ਜਿਥੇ ਨਾਵਲ ਆਪਣੀ ਗੱਲ ਵੱਖਰੇ ਢੰਗ ਨਾਲ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਹੋ ਗੱਲ ਸਟੇਜ ਉੱਤੇ ਲਿਆਉਣ ਦੀਆਂ ਬਹੁਤ ਸਾਰੀਆਂ ਤਕਨੀਕੀ, ਸਮਾਜਿਕ ਤੇ ਧਾਰਮਿਕ ਬੰਦਿਸ਼ਾਂ ਸਨ। ਇਨ੍ਹਾਂ ਰੁਕਾਵਟਾਂ ਨੂੰ ਵਾਰ-ਵਾਰ ਦੂਰ ਕਰਦਿਆਂ ਲੇਖਕ ਨੇ ਉਹਦੇ ਲਈ ਨਵਾਂ ਰਾਹ ਕੱਢਿਆ ਹੈ।