ਸਿਰਫ ਮਨੁੱਖੀ ਨਸਲ ਨੂੰ ਕਾਇਮ ਰਖਣ ਲਈ ਹੀ ਨਹੀਂ, ਬੱਚੇ, ਰੱਬ ਕਿਸੇ ਹੋਰ ਮਨੋਰਥ ਲਈ ਵੀ ਭੇਜਦਾ ਹੈ – ਸਾਡੇ ਦਿਲ ਵੱਡੇ ਕਰਨ ਲਈ, ਤੇ ਸਾਨੂੰ ਨਿਸ਼ਕਾਮਤਾ ਦਾ ਸਬਕ ਦੇਣ ਲਈ ਤੇ ਸਾਨੂੰ ਹਮਦਰਦੀਆਂ ਤੇ ਪਿਆਰਾਂ ਨਾਲ ਭਰਪੂਰ ਕਰਨ ਲਈ, ਸਾਡੀਆਂ ਆਤਮਾਵਾਂ ਨੂੰ ਉਚੇਰੇ ਆਦਰਸ਼ ਦੇਣ ਲਈ, ਸਾਡੀਆਂ ਸੁਰਤੀਆਂ ਤੇ ਸ਼ਕਤੀਆਂ ਨੂੰ ਵਡੇਰੇ ਆਹਰ ਸੌਪਣ ਲਈ, ਤੇ ਸਾਡੇ ਘਰਾਂ ਵਿਚ ਰੌਸ਼ਨ ਮੁਖੜੇ, ਪ੍ਰਸੰਨ ਮੁਸਕਰਾਹਟਾਂ, ਤੇ ਪਿਆਰੇ ਕੋਮਲ ਦਿਲਾਂ ਦੀ ਰੌਣਕ ਲਾਉਣ ਲਈ । ਇਹਨਾਂ ਦੀ ਸੰਭਾਲ ਅਤੇ ਸਹੀ ਸੰਸਕਾਰ ਕਿਵੇਂ ਦੇਣੇ ਇਹਨਾਂ 28 ਲੇਖਾਂ ਵਿਚ ਬੜੇ ਵਧੀਆ ਢੰਗ ਨਾਲ ਲੇਖਕ ਨੇ ਦੱਸਿਆ ਹੈ ।