ਇਤਿਹਾਸ ਸਿਰਫ ਇਤਿਹਾਸ ਦੀਆਂ ਪੁਸਤਕਾਂ ਵਿਚ ਨਹੀਂ ਹੁੰਦਾ । ਪੁਸਤਕਾਂ ਵਿਚ ਲਿਖੇ ਜਾਣ ਤੋਂ ਬਹੁਤ ਚਿਰ ਪਹਿਲਾਂ, ਇਤਿਹਾਸ ਕੁਝ ਲੋਕਾਂ ਦੇ ਪਿੰਡਿਆਂ ਉੱਤੇ ਲਿਖਿਆ ਜਾਂਦਾ ਹੈ । ਇਹ ਪੁਸਤਕ ਸਮਰਪਣ ਹੈ ਉਨ੍ਹਾਂ ਲੋਕਾਂ ਨੂੰ, ਜਿਹੜੇ ਇਤਿਹਾਸ ਨੂੰ ਆਪਣੇ ਪਿੰਡਿਆਂ ਉੱਤੇ ਲਿਖਿਆ ਜਾਣਾ ਜਰਦੇ ਨੇ ।