ਨੌਜਵਾਨ ਕਵੀ ਹਰਮਨ ਦੀ ਰਾਣੀ ਤੱਤ ਨੇ ਪੰਜਾਬੀ ਕਵਿਤਾ ਦੀ ਮਕਾਨਕੀ ਤੇ ਜਮੂਦ ਨੂੰ ਤੌੜ ਕੇ ਦਿਨ ਨੂੰ ਧੂਹ ਪਾਉਣ ਵਾਲੀਆਂ ਮਧੁਰ ਤਰਬਾਂ ਛੇੜੀਆਂ ਹਨ, ਜਿਸ ਨੇ ਨੌਜਵਾਨ ਪਾਠਕਾਂ ਨੂੰ ਕੀਲ ਲਿਆ ਹੈ । ਉਸਦਾ ਅਨੁਭਵ ਇਸ ਧਰਤੀ ਦੇ ਸੱਚ ਨਾਲ ਜੁੜਿਆ ਹੈ । ਉਸਦੀ ਪ੍ਰੇਰਨਾਂ ਇਸਦੀ ਮਾਣ-ਮੱਤੀ ਵਿਰਾਸਤ ਹੈ । ਉਹ ਇਸਦੇ ਵਿਹੜਿਆਂ ਚੋਂ ਉੱਡ ਚੁੱਕੇ ਰੰਗਾਂ ਨੂੰ ਪੜਾਣਨ ਦਾ ਯਤਨ ਕਰਦਾ ਹੈ । ਉਸਦੇ ਕਾਵਿ-ਬੋਲ ਪੰਜਾਬ ਦੀ ਧੜਕਣ ਹਨ ਤੇ ਇਨ੍ਹਾਂ ਵਿਚੋਂ ਖੁਸ਼ਗਵਾਰ ਭਵਿੱਖ ਦੀ ਮਹਿਕ ਆਉਂਦੀ ਹੈ । ਇਸ ਪੁਸਤਕ ਨੂੰ ਸਾਹਿਤ-ਅਕਾਦਮੀ ਦਿੱਲੀ ਨੇ ਯੁਵਾ ਪੁਰਸਕਾਰ ੨੦੧੭ ਦੇ ਕੇ ਇਸ ਸਮਰੱਥ ਕਵੀ ਨੂੰ ਥਾਪੜਾ ਦਿੱਤਾ ਹੈ ।