‘ਪ੍ਰੀਤਮ ਜੀ’ ਨਾਮਕ ਇਹ ਪ੍ਰਸੰਗ ਕਲਗੀਧਰ ਚਮਤਕਾਰ ਚੋਂ ਲਿਆ ਗਿਆ ਹੈ । ਇਸ ਟ੍ਰੈਕਟ ਰਾਹੀਂ ਭਾਈ ਵੀਰ ਸਿੰਘ ਜੀ ਨੇ ਗੁਰਸਿੱਖੀ ਮੰਡਲ ਅੰਦਰ ਵਿਚਰਦੇ ਸ੍ਰੀ ਕਲਗੀਧਰ ਜੀ ਦੇ ਉਹਨਾਂ ਨਾਮ ਰਸ ਮੱਤੇ, ਉਚੇ ਰੂਹਾਨੀ ਔਜਾਂ ਵਾਲੇ ਵਿਦਵਾਨਾਂ ਤੇ ਕਰਣੀ ਵਾਲੇ ਸਿੰਘਾਂ ਵਿਚੋਂ ਇਕ ਦੀ ਪਾਠਕਾਂ ਨਾਲ ਸਾਂਝ ਪਵਾਈ ਹੈ ਜਿਹੜੇ ਜਗਤ ਜਲੰਦੇ ਵਿਚ ਕਿਸ ਤਰ੍ਹਾਂ ਠੰਢ ਵਰਤਾਉਂਦੇ ਅਤੇ ਵਾਹਿਗੁਰੂ ਮਿਲਾਪ ਦੇ ਰਾਹ ਖੋਲਦੇ ਹਨ । ਪੂਰੇ ਪ੍ਰਸੰਗ ਵਿਚ ਵਿਸ਼ੇਸ਼ ਤੌਰ ਤੇ ਸੰਨਿਆਸ, ਜੋਗ, ਬਾਣੀ ਅਤੇ ਨਾਮ ਬਾਰੇ ਵਿਚਾਰ ਹੋਈ ਹੈ ।