ਇਸ ਪੁਸਤਕ ਵਿਚ ਕੁਦਰਤ, ਵਿਸਮਾਦ, ਭੈਅ ਰਾਹੀਂ ਮਨੁੱਖੀ ਤੇ ਬ੍ਰਹਿਮੰਡੀ ਅਜ਼ਮਤ ਵਾਲਾ ਹੁਕਮ-ਪਾਸਾਰ ਪੇਸ਼ ਕੀਤਾ ਹੈ । ਇਸ ਦੇ ਪ੍ਰਗਟ ਹੋਣ ਦਾ ਸਾਖੀ-ਨੇਮ ਪੁਰਾਤਨ ਜਨਮਸਾਖੀ ਵਿਚ ਦਰਜ ‘ਸ਼ੈਖ਼ ਬ੍ਰਿਹਮ ਨਾਲ ਗੋਸ਼ਟਿ’ ਅਤੇ ‘ਦੁਨੀ ਚੰਦ ਨਿਸਤਾਰਾ’ ਸਾਖੀਆਂ ਵਿਚ ਜ਼ਾਹਿਰ ਹੁੰਦਾ ਹੈ । ਪ੍ਰੋ. ਦੇਵਿੰਦਰ ਸਿੰਘ ਨੇ ਇਸ ਵਿਆਖਿਆ ਰਾਹੀਂ ਗੁਰ-ਸ਼ਬਦ ਨੇਮ ਦੇ ਗਿਆਨਾਤਮਕ ਪਾਸਾਰ ਦੀ ਵਿਰਾਟਤਾ ਨੂੰ ਸ਼ਬਦ ਦੇ ਮੌਲਿਕ ਸੰਕਲਪਕ ਮੁਹਾਵਰੇ ’ਚ ਪੇਸ਼ ਕੀਤਾ ਹੈ। ਸਿੱਖ ਵਿਆਖਿਆਕਾਰੀ ’ਚ ਇਹ ਯਤਨ ਇੱਕ ਮੌਲਿਕ ਵਾਧਾ ਹੈ ।