ਇਸ ਪੁਸਤਕ ‘ਸੁਖਮਨੀ ਵਿਚਾਰ ਸੰਗ੍ਰਹਿ’ ਵਿੱਚ ਲੇਖਿਕਾ ਨੇ “ਵਿਸਥਾਰ ਨਾਲ ਗੁਰਬਾਣੀ ਵਿੱਚੋਂ ਪ੍ਰਮਾਣ ਦੇ ਕੇ ਵਿਆਖਿਆ ਕੀਤੀ ਹੈ ਜਿਸ ਨਾਲ ਕੀਤੇ ਜਾ ਰਹੇ ਅਰਥਾਂ ਦੀ ਪ੍ਰਮਾਣਿਕਤਾ ਵਿੱਚ ਵਾਧਾ ਹੋਣ ਦੇ ਨਾਲ-ਨਾਲ ਵਿਆਖਿਆ ਵਿੱਚ ਵੀ ਹੋਰ ਸਪਸ਼ਟਤਾ ਆ ਜਾਂਦੀ ਹੈ। ਇਸ ਬਾਣੀ ਵਿੱਚ ਦ੍ਰਿੜ੍ਹ ਕਰਾਈ ਗਈ ਸਿਖਿਆ ਨੂੰ ਇਸ ਵਿਆਖਿਆ ਨੇ ਬਹੁਤ ਹੀ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਰੂਪਣ ਕੀਤਾ ਹੈ। ਗੁਰਬਾਣੀ ਦੇ ਪਾਠਕਾਂ ਲਈ ਇਹ ਇਕ ਬਹੁਤ ਵਧੀਆ ਰਚਨਾ ਹੈ।”