ਕਾਫ਼ਕਾ ਦਾ ਨਾਵਲ ‘ਦ ਟਰਾਇਲ’ ਇਕ ਵਿਅਕਤੀ ਦੀ, ਸੰਗਠਨਵਾਦੀ ਵਿਵਸਥਾ ਦੇ ਵਿਰੁੱਧ, ਸੰਘਰਸ਼ ਦੀ ਕਹਾਣੀ ਹੈ । ਨਾਵਲ ਦਾ ਸਾਰਾ ਕਥਾਨਕ ਇਕ ਸੁਪਨੇ ਵਾਂਗ ਲਗਦਾ ਹੈ, ਪਰ ਉਹ ਹਕੀਕਤ ਦੇ ਬਹੁਤ ਨੇੜੇ ਹੈ । ਇੰਝ ਲਗਦਾ ਹੈ. ਜਿਵੇਂ ਕਿਸੇ ਲੰਮੇ ਸੁਪਨੇ ਨੂੰ ਹੀ ਕਾਫ਼ਕਾ ਨੇ ਕਲਮਬੰਦ ਕੀਤਾ ਹੋਵੇ । ਇਸ ਨਾਵਲ ਦੇ ਵੀ ਕੁਝ ਹਿੱਸੇ ਅਧੂਰੇ ਹਨ, ਪਰ ਫੇਰ ਵੀ ਕਥਾਨਕ ਦੀ ਰਵਾਨਗੀ ਵਿਚ ਖੜੋਤ ਮਹਿਸੂਸ ਨਹੀਂ ਹੁੰਦੀ । ਨਾਵਲ ਵਿਚ ਨਾ ਕਿਸੇ ਸ਼ਹਿਰ ਦਾ ਨਾਮ ਹੈ ਨਾ ਕਿਸੇ ਦੇਸ਼ ਦਾ । ਨਾਇਕ ਦਾ ਨਾਮ ਹੈ ਕੇ.ਜੋਸੇਫ।