ਇਸ ਸੰਗ੍ਰਹਿ ਵਿਚ ਸ਼ਾਮਿਲ ਸਾਰੀਆਂ ਕਹਾਣੀਆਂ ‘ਮਨੁੱਖ’ ਹੋਣ ਦੀ ਕੁਦਰਤੀ ਭਾਵਨਾ ਦੇ ਨਾਲ ਜੱਦੋ-ਜਹਿਦ ਕਰਦੀਆਂ ਹੋਈਆਂ ਸਾਡੇ ਸਾਹਮਣੇ ਆਉਂਦੀਆਂ ਹਨ। ਅਮੀਨਾ ਦੁਆਰਾ ਅਨੁਵਾਦ ਕੀਤੀਆਂ ਗਈਆਂ ਇਹ ਕਹਾਣੀਆਂ ਪੰਜਾਬੀ ਪਾਠਕਾਂ ਸਾਹਮਣੇ ਉਸ ਦਰਦ ਅਤੇ ਪੀੜ੍ਹਾ ਨੂੰ ਪੇਸ਼ ਕਰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸਾਰੇ ਨਿੱਜੀ ਅਤੇ ਬਹੁ-ਗਿਣਤੀ ਰੂਪ ਹੁੰਦੇ ਹੋਏ, ਸਮੁੱਚਤਾ ਵਿੱਚ ਮਹਿਸੂਸ ਅਤੇ ਬਰਦਾਸ਼ਤ ਕਰ ਰਹੇ ਹਾਂ।