ਇਹ ਗੁਰਪ੍ਰੀਤ ਦੀ ਨਸ਼ਿਆਂ ਬਾਰੇ ਦੂਜੀ ਕਿਤਾਬ ਹੈ । ਪਰ ਉਹ ਨਸ਼ਿਆਂ ਵਿਰੁੱਧ ਨਿਰੀ ਸਿਖਿਆ ਨਹੀਂ ਦਿੰਦਾ । ਪੰਜਾਬ ਦੇ ਮਾਹੌਲ ਨੂੰ, ਸਭਿਆਚਾਰ ਨੂੰ ਭਾਵਨਾਵਾਂ ਨੂੰ ਅਜਿਹੇ ਸ਼ਬਦਾਂ ਵਿਚ ਪੇਸ਼ ਕਰਦਾ ਹੈ ਕਿ ਪਾਠਕ ਪ੍ਰਭਾਵਿਤ ਹੋ ਕੇ ਕੁਝ ਕਰਨਾ ਵੀ ਚਾਹੁੰਦਾ ਹੈ । ਇਸ ਪੁਸਤਕ ਦਾ ਮੁੱਖ ਵਿਸ਼ਾ ਭਾਵੇਂ ਨਸ਼ਿਆਂ ਦੀ ਰੋਕ-ਥਾਮ ਤੇ ਇਨ੍ਹਾਂ ਤੋਂ ਮੁਕਤੀ ਦਾ ਹੈ ਪਰ ਇਸ ਖੇਤਰ ਦੇ ਨਾਲ ਜੁੜਦੇ ਹੋਰ ਕਿੰਨੇ ਹੀ ਪਹਿਲੂਆਂ ਵੱਲ ਬਰਾਬਰ ਧਿਆਨ ਦਿੱਤਾ ਗਿਆ ਹੈ ਜਿਵੇਂ ਕਿ ਕੁਦਰਤ, ਨੈਤਿਕਤਾ, ਆਚਰਨ ਉਸਾਰੀ, ਮਾਂ-ਬੋਲੀ ਅਤੇ ਜਨਨੀ ਦਾ ਸਤਿਕਾਰ, ਮਾਦਾ ਭਰੂਣ ਹੱਤਿਆ ।