ਇਨ੍ਹਾਂ ਬਾਲ ਕਹਾਣੀਆਂ ਵਿਚ ਬੱਚੇ ਦੇ ਦਿਮਾਗ਼ ਦੇ ਵਿਕਾਸ ਵਾਸਤੇ ਲੋੜੀਂਦੇ ਵੱਖੋ-ਵੱਖ ਹਾਵ-ਭਾਵ ਉਜਾਗਰ ਕਰ ਕੇ ਉਨ੍ਹਾਂ ਨੂੰ ਬਿਹਤਰ ਇਨਸਾਨ ਬਣਾਉਣ ਦੀ ਜੁਗਤਿ ਵਰਤੀ ਗਈ ਹੈ । ਸਹਿਜ ਰਵਾਨੀ ਵਾਲੇ ਇਹ ਰੌਚਿਕ ਬਿਰਤਾਂਤ ਬਾਲ ਮਨਾਂ ਦੇ ਸੁਪਨਿਆਂ ਨੂੰ ਖੰਭ ਲਾਉਂਦੇ ਹਨ । ਜੀਵਨ-ਸੂਝ ਦੇ ਗਿਆਨ, ਮਨੋਰੰਜਨ ਤੇ ਹਾਸ-ਬਿਲਾਸ ਨਾਲ ਭਰਪੂਰ ਇਹ ਕਹਾਣੀਆਂ ਬੱਚਿਆਂ ਦੇ ਪੰਜਾਬੀ ਭਾਸ਼ਾ ਦੇ ਗਿਆਨ ਨੂੰ ਵੀ ਵਸੀਹ ਕਰਦੀਆਂ ਹਨ ।