ਭਾਈ ਲਹਿਣਾ ਦਾ ਜਨਮ 16ਵੀਂ ਸ਼ਤਾਬਦੀ ਵਿਚ ਹੋਇਆ । ਉਹ ਦੁਰਗਾ ਦੇਵੀ ਦੇ ਇਕ ਹਿੰਦੂ ਉਪਾਸਕ ਸਨ । ਇੰਨੀ ਡੂੰਘੀ ਧਾਰਮਿਕ ਸ਼ਰਧਾ ਵਿਚ ਕਈ ਸਾਲ ਬਤੀਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਆਤਮਾ ਅਧਿਆਤਮਕ ਸ਼ਾਂਤੀ ਲੱਭਦੀ ਰਹੀ । ਅਧਿਆਤਮਕ ਗਿਆਨ ਪ੍ਰਾਪਤੀ ਦੀ ਤੀਬਰ ਇੱਛਾ ਉਨ੍ਹਾਂ ਨੂੰ ਸਿੱਖਾਂ ਦੀ ਪਹਿਲੀ ਪਾਤਸ਼ਾਹੀ, ਗੁਰੂ ਨਾਨਕ ਸਾਹਿਬ ਕੋਲ ਕਰਤਾਰਪੁਰ ਲੈ ਗਈ । ਧਰਮ ਪ੍ਰਤੀ ਗੁਰੂ ਸਹਿਬ ਦੀ ਨਿਸ਼ਠਾ ਨੂੰ ਦੇਖਦਿਆਂ ਉਨ੍ਹਾਂ ਨੇ ਸਿੱਖ ਧਰਮ ਦੀ ਸੇਵਾ ਵਿਚ ਖੁਦ ਨੂੰ ਸਮਰਪਿਤ ਕਰ ਦਿੱਤਾ । ਭਾਈ ਲਹਿਣਾ ਜੀ ਦੀ ਸਮਰਪਣ ਭਾਵਨਾ ਅਤੇ ਨਿਸ਼ਕਾਮ ਵਫਾਦਾਰੀ ਸਦਕਾ ਉਨ੍ਹਾਂ ਨੂੰ ਪ੍ਰਮਾਤਮਾ ਦੀ ਅਸੀਸ ਪ੍ਰਾਪਤ ਹੋਈ ।