ਗਿਆਨੀ ਗਰਜਾ ਸਿੰਘ ਨੇ ਆਪਣਾ ਸਾਰਾ ਜੀਵਨ ਸਿੱਖ ਇਤਿਹਾਸ ਦੇ ਅਣਗੌਲੇ ਸਰੋਤਾਂ ਨੂੰ ਸੰਭਾਲਣ ਲਈ ਸਮਰਪਿਤ ਕੀਤਾ । ਇਸ ਪੁਸਤਕ ਵਿਚ ਆਪ ਦੇ 21 ਖੋਜ-ਭਰਪੂਰ ਇਤਿਹਾਸਕ ਲੇਖ ਸ਼ਾਮਿਲ ਹਨ, ਜੋ ਸਿੱਖ ਇਤਿਹਾਸ ਦੇ ਕਈ ਖੱਪਿਆਂ ਨੂੰ ਪੂਰ ਕੇ ਨਵੇਂ ਦਿਸਹੱਦੇ ਪ੍ਰਦਾਨ ਕਰਦੇ ਹਨ ।