‘ਘਰੁ ਦਾ ਵਿਧਾਨ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੇ ਪਾਠ ਨੂੰ ਬੱਝਣ ਦਾ ਵਿਧਾਨ ਹੈ । ਪਾਠ ਦੇ ਬੱਝੇ ਜਾਣ ਉਪਰੰਤ ਬਾਣੀ ਦਾ ਗਾਇਨ ਵੀ ਘਰੁ ਦੇ ਵਿਧਾਨ ਵਿਚ ਬੱਝ ਜਾਂਦਾ ਹੈ । ਇਓਂ ਜਿਵੇਂ ਗੁਰਬਾਣੀ ਦੀ ਸੰਪਾਦਨਾ ਗੁਰਬਾਣੀ ਦੀ ਲਿਖਤ ਨੂੰ ਸਥਾਪਤ ਨਿਯਮਾਵਲੀ ਤਹਤ ਬੱਝੀ ਹੋਈ ਹੈ, ਤਿਵੇਂ ਹੀ, ਘਰੁ ਦਾ ਵਿਧਾਨ ਗੁਰਬਾਣੀ ਦੇ ਪਾਠ/ਗਾਇਨ ਨੂੰ ਬੱਝਣ ਵਿਧਾਨ ਹੈ । ਇਹ ਪੁਸਤਕ ਗੁਰਬਾਣੀ ਦੇ ਅਰਥ-ਬੋਧ ਦੇ ਆਧਾਰ ਤੇ ਘਰੁ ਦੇ ਵਿਧਾਨ ਨੂੰ ਸਥਾਪਤ ਕਰਨ ਦਾ ਨਿਵੇਕਲਾ ਉਪਰਾਲਾ ਹੈ, ਜੋ ਘਰ ਨੂੰ ਤਾਲ/ਰਾਗ ਨਾਲ ਜੋੜਨ ਦੀ ਰਵਾਇਤ ਨੂੰ ਚੁਣੌਤੀ ਦਿੰਦਾ ਹੈ ।