ਇਹ ਪੁਸਤਕ ਸਿੱਖ ਪੰਥ ਦੇ ਮਹਾਨ ਸੰਤ-ਸਿਪਾਹੀ ਬਾਬਾ ਦੀਪ ਸਿੰਘ (1683-1757) ਦੇ ਜੀਵਨ 'ਤੇ ਲਿਖੀ ਪਹਿਲੀ ਵਿਸਤ੍ਰਿਤ ਜੀਵਨੀ ਹੈ, ਜੋ ਮੂਲ ਸਰੋਤਾਂ ਤੇ ਮੌਖਿਕ ਰਵਾਇਤਾਂ ਨੂੰ ਆਧਾਰ ਬਣਾਉਂਦੀ ਹੈ। ਬਾਬਾ ਜੀ ਨੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਸਿੱਖੀ ਦੀ ਅਤੁੱਟ ਕਮਾਈ ਸਦਕਾ ਬੇਮਿਸਾਲ ਵੀਰਤਾ ਦਾ ਪ੍ਰਗਟਾਵਾ ਕਰਦਿਆਂ ਅਦੁੱਤੀ ਸ਼ਹਾਦਤ ਪ੍ਰਾਪਤ ਕੀਤੀ। ਇਹ ਕਿਤਾਬ ਉਸ ਅਸਾਧਾਰਨ ਸ਼ਖ਼ਸੀਅਤ ਦੀ ਜ਼ਿੰਦਗੀ ਅਤੇ ਸ਼ਹੀਦੀ 'ਤੇ ਲਿਖੀ ਇਕ ਸ਼ਾਨਦਾਰ ਦਾਸਤਾਨ ਹੈ, ਜਿਨ੍ਹਾਂ ਨੇ 75 ਸਾਲ ਦੀ ਉਮਰ 'ਚ ਅਜੋਕੇ ਅਫ਼ਗਾਨਿਸਤਾਨ ਦੇ ਨਿਰਮਾਤਾ ਅਹਿਮਦ ਸ਼ਾਹ ਦੁਰਾਨੀ, ਜੋ ਓਦੋਂ ਪੰਜਾਬ ਦੇ ਵੱਡੇ ਇਲਾਕਿਆਂ 'ਤੇ ਕਾਬਜ਼ ਸੀ, ਦੀਆਂ ਫੌਜਾਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਪ੍ਰਾਪਤ ਕੀਤੀ। ਲੇਖਕ ਨੇ ਫ਼ਾਰਸੀ, ਪੰਜਾਬੀ, ਅੰਗਰੇਜ਼ੀ 'ਚ ਉਪਲਬਧ ਸਰੋਤਾਂ ਦੇ ਆਧਾਰ 'ਤੇ, ਬਾਬਾ ਜੀ ਦੇ ਜੀਵਨ ਅਤੇ ਸਮਿਆਂ ਨੂੰ ਸਫਲਤਾ ਪੂਰਵਕ ਮੁੜ ਸੁਰਜੀਤ ਕੀਤਾ ਹੈ।