ਸ਼ੇਖ ਸਾਅਦੀ ਰਚਿਤ ‘ਗੁਲਿਸਤਾਂ’ ‘ਬੋਸਤਾਂ’ ਵਿਸ਼ਵ ਸਾਹਿਤ ਦੇ ਨਾਯਾਬ ਸ਼ਾਹਕਾਰ ਹਨ । ਇਨ੍ਹਾਂ ਵਿਚ ਭਾਸ਼ਾ ਪ੍ਰਯੋਗ ਦੀ ਜਾਦੂਗਰੀ ਹੈ ਅਤੇ ਇਹ ਫ਼ਾਰਸੀ ਵਾਰਤਕ ਦਾ ਸ਼ਾਹਕਾਰ ਨਮੂਨਾ ਅਤੇ ਕਾਵਿ ਦਾ ਜਗਮਗਾਉਂਦਾ ਹੀਰਾ ਹੈ । ਇਸ ਸਾਹਿਤ ਦੇ ਲੱਗਭਗ ਦੁਨੀਆਂ ਦੀ ਹਰ ਭਾਸ਼ਾ ਵਿਚ ਅਨੁਵਾਦ ਹੋ ਚੁੱਕੇ ਹਨ । ਪੰਜਾਬੀ ਪਾਠਕਾ ਲਈ ਇਸ ਸ਼ਾਹਕਾਰ ਰਚਨਾ ਦਾ ਅਨੁਵਾਦ ਕਰ ਕੇ ਅਨੁਵਾਦਕ ਨੇ ਪੰਜਾਬੀਆਂ ਲਈ ਗਿਆਨ ਦੇ ਕਪਾਟ ਖੋਲ੍ਹਣ ਦਾ ਇਕ ਸ਼ਲਾਘਾਯੋਗ ਯਤਨ ਕੀਤਾ ਹੈ ।