ਫੈਜ਼ ਅਹਿਮਦ ਫੈਜ਼ ਦੀ ਜਨਮ ਸ਼ਤਾਬਦੀ ਦੇ ਮੌਕੇ ਉੱਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਫੈਜ਼ ਦੀ ਕੁੱਲ ਉਰਦੂ ਸ਼ਾਇਰੀ ਨੂੰ ‘ਕੁੱਲੀਯਾਤ-ਏ-ਫੈਜ਼’ ਦੇ ਤੌਰ ਤੇ ਗੁਰਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ । ਜਿਸ ਰਾਹੀਂ ਆਮ ਪੰਜਾਬੀ ਪਾਠਕ ਆਪਣੇ ਪੰਜਾਬ ਦੇ ਅਜ਼ੀਮ ਸ਼ਾਇਰ ਨੂੰ ਪੜ੍ਹ ਸਕੇਗਾ ।