ਇਸ ਪੁਸਤਕ ਵਿਚ ਜੰਗਨਾਮਾ ਕਾਵਿ ਰੂਪ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਲੇਖਕ ਨੇ ਫਾਰਸੀ, ਸੰਸਕ੍ਰਿਤ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਉਪਲਬੱਧ ਜੰਗਨਾਮਿਆਂ ਸੰਬੰਧੀ ਜਾਣਕਾਰੀ ਦਿੱਤੀ ਹੈ । ਇਸਲਾਮੀ ਧਰਮ ਯੁੱਧਾਂ ਨਾਲ ਸੰਬੰਧਿਤ ਜੰਗਨਾਮੇ ਜੋ ਤਕਰੀਬਨ ਸਾਰੇ ਦੇ ਸਾਰੇ ਫਾਰਸੀ ਲਿਪੀ ਵਿਚ ਹਨ, ਦੇ ਸਾਹਿਤਿਕ ਸਿਧਾਂਤਾਂ ਦਾ ਪਰਿਚਯ ਦਿੰਦਿਆਂ ਉਹਨਾਂ ਦਾ ਵਿਵੇਚਨ ਵੀ ਪ੍ਰਸਤੁਤ ਕੀਤਾ ਹੈ । ਲੇਖਕ ਵੱਲੋਂ ਪੰਜਾਬੀ ਦੇ ੧੭ਵੀਂ ਸਦੀ ਤੋਂ ਲੈ ਕੇ ੨੦ਵੀਂ ਸਦੀ ਦੇ ਜੰਗਨਾਮਿਆਂ ਦੇ ਹਵਾਲੇ ਦਿੱਤੇ ਗਏ ਜਿਨ੍ਹਾਂ ਜੰਗਨਾਮਿਆਂ ਦੇ ਨਾਂ ਪੰਜਾਬੀ ਪਾਠਕਾਂ ਨੇ ਸੁਣੇ ਵੀ ਨਹੀਂ ਸਨ ।