ਇਹ ਅਧਿਐਨ ਉਨ੍ਹਾਂ ਸਿੱਖ ਪਰਵਾਸੀਆਂ, ਜੋ 1840ਵਿਆਂ ਤੋਂ ਲੈ ਕੇ 1901 ਵਾਲੀ ਵਾਈਟ ਆਸਟਰੇਲੀਆ ਪਾਲਿਸੀ (White Australia Policy) ਦੇ ਲਾਗੂ ਰਹਿਣ ਤੱਕ, ਆਸਟਰੇਲੀਆ ਦੀ ਧਰਤੀ ਉੱਤੇ ਉਤਰੇ ਸਨ, ਦੇ ਵਸੇਬੇ ਤੇ ਪਰਵਾਸੀ ਜੀਵਨ ਦੀ ਖੋਜ-ਬੀਨ ਨਾਲ ਸੰਬੰਧਿਤ ਹੈ । ਇਹ ਉਨ੍ਹਾਂ ਮੁਸ਼ਕਲਾਂ ਦੀ ਗਾਥਾ ਹੈ, ਜਿਨ੍ਹਾਂ ਦਾ ਭਾਰਤੀ ਪਰਵਾਸੀਆਂ ਨੂੰ ਅਾਸਟਰੇਲੀਆ ਵਿਚ ਪਹੁੰਚਦਿਆਂ ਹੀ ਸਾਹਮਣਾ ਕਰਨਾ ਪਿਆ; ਨਾਲ ਦੀ ਨਾਲ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਉਨ੍ਹਾਂ ਦੇ ਧਾਰਮਿਕ, ਸਮਾਜਿਕ ਤੇ ਖਿਡਾਰੀ ਜੀਵਨ ਦਾ ਬਿਰਤਾਂਤ ਵੀ ਪੇਸ਼ ਕਰਦਾ ਹੈ । ਇਹ ਅਧਿਐਨ ਇਹ ਵੀ ਖ਼ੁਲਾਸਾ ਕਰਦਾ ਹੈ ਕਿ ਕਿਸ ਤਰ੍ਹਾਂ ਏਨੀ ਵੱਡੀ ਮਾਤਰਾ ਵਿਚ ਖ਼ੁਦ-ਸਰਮਾਇਆ ਖ਼ਰਚ ਕਰਕੇ ਗ਼ੈਰ-ਗੋਰੀ ਨਸਲ ਦੇ ਲੋਕਾਂ ਨੇ ਆਸਟਰੇਲੀਆ ਲਈ ਪਰਵਾਸ ਕੀਤਾ, 19ਵੀਂ ਸਦੀ ਦੇ ਆਸਟਰੇਲੀਆ ਦੇ ਨਸਲੀ ਵਿਹਾਰ ਨੂੰ ਝੇਲਿਆ ਅਤੇ ਕਿਵੇਂ ਸਥਾਨਕ ਲੋਕਾਂ ਜਿਨ੍ਹਾਂ ਵਿਚ ਉਹ ਰਹਿੰਦੇ ਸਨ, ਉਨ੍ਹਾਂ ਵਿਚ ਪਸੰਦੀਦਾ ਤੇ ਸਤਿਕਾਰਯੋਗ ਫਰਦ ਦੇ ਵਜੋਂ ਸਵੀਕਾਰ ਹੋਏ ।