ਇਹ ਕੋਸ਼ ਵਾਤਾਵਰਨ ਦੇ ਵਿਸ਼ੇ ਨਾਲ ਜੁੜੀਆਂ ਹੋਈਆਂ ਮੂਲ ਧਾਰਨਾਵਾਂ ਦਾ ਸਪਸ਼ਟੀਕਰਨ ਕਰਦਾ ਅਤੇ ਉਨ੍ਹਾਂ ਦੀ ਸੰਖੇਪ ਵਿਆਖਿਆ ਕਰਦਾ ਹੈ। ਧਾਰਨਾਵਾਂ ਦੇ ਪ੍ਰਤੀਕ ਪਦਾਂ ਨੂੰ ਸਾਧਾਰਨ ਤਰਤੀਬ ਦੇ ਕੇ, ਇਸ ਕੋਸ਼ ਅੰਦਰ ਪਹਿਲਾਂ ਤਾਂ ਇਹਨਾਂ ਦੇ ਸ਼ਬਦਾਰਥਕ ਅਰਥਾਂ ਬਾਰੇ ਟਿਪਣੀ ਕੀਤੀ ਗਈ ਹੈ ਅਤੇ ਫਿਰ ਇਹਨਾਂ ’ਚੋਂ ਹਰ ਇਕ ਨਾਲ ਜੁੜੀ ਧਾਰਨਾਂ ਦੀ ਵਿਆਖਿਆ, ਬਿਨਾਂ ਵਿਗਿਆਨ ਦੀ ਸੁਭਾਵਕ ਸੰਕੋਚ ਵਾਲੀ ਰੁਚੀ ਦੇ ਕੀਤੀ ਗਈ ਹੈ, ਤਾਂ ਜੋ ਵਿਗਿਆਨ ਨਾਲ ਅਸਬੰਧਤ ਵਿਅਕਤੀ ਵੀ ਇਸ ਤੋਂ ਲਾਭ ਲੈ ਸਕਣ। ਇਸ ਕੋਸ਼ ਵਿਚ ਐਂਟਰੀਆਂ ਦੀ ਤਰਤੀਬ ਅੰਗਰੇਜ਼ੀ ਵਰਨਮਾਲਾ ਅਨੁਸਾਰ ਰੱਖੀ ਗਈ ਹੈ ਅਤੇ ਵਾਤਾਵਰਨ ਦੇ ਹਰ ਤੱਤ ਨੂੰ ਬਿਆਨ ਕਰਦੀਆਂ 2127 ਐਂਟਰੀਆਂ ਇਸ ਵਿਚ ਸ਼ਾਮਲ ਹਨ। ਇਹ ਪੁਸਤਕ ਵਾਤਾਵਰਨ ਸੰਬੰਧੀ ਸੰਕਲਪਵਾਚੀ ਸ਼ਬਦਾਵਲੀ ਦੀ ਭਰਪੂਰ ਜਾਣਕਾਰੀ ਦੇਣ ਲਈ ਸਹਾਇਕ ਹੋਵੇਗੀ।