ਵਾਰਕਾਰ ਗੁਰੂ ਨਾਨਕ

Varkar Guru Nanak

by: Hardev Singh Sachar


  • ₹ 180.00 (INR)

  • ₹ 153.00 (INR)
  • Hardback
  • ISBN: 81-7205-583-8
  • Edition(s): reprint Mar-2018
  • Pages: 88
  • Availability: In stock
ਇਸ ਰਚਨਾ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ । ਪਹਿਲੇ ਭਾਗ ਵਿਚ ਪੰਜਾਬੀ ਕਾਵਿ-ਰੂਪ ‘ਵਾਰ’ ਦੇ ਸੁਭਾ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ । ਦੂਜੇ ਭਾਗ ਵਿਚ ਗੁਰੂ ਨਾਨਕ ਸਾਹਿਬ ਦੀਆਂ ਤਿੰਨਾਂ ਵਾਰਾਂ ਦੇ ਵਿਸ਼ੇ-ਵਸਤੂ ਦਾ ਵਰਣਨ ਹੈ । ਤੀਜੇ ਭਾਗ ਵਿਚ, ਇਨ੍ਹਾਂ ਵਾਰਾਂ ਦੇ ਕਲਾ-ਪੱਖ ਦਾ ਸੰਖੇਪ ਜਿਹਾ ਵਰਣਨ ਹੈ । ਇਸ ਭਾਗ ਵਿਚ ‘ਨਾਇਕ’, ‘ਰਸ’ ਅਤੇ ‘ਟੱਕਰ’ ਸੰਬੰਧੀ ਜਿਹੜੇ ‘ਮੌਲਿਕ’ ਵਿਚਾਰ ਪੇਸ਼ ਕੀਤੇ ਗਏ ਹਨ, ਉਨ੍ਹਾਂ ਦੀ ਹੈਸੀਅਤ ਇਕ ‘ਸੁਝਾਉ’ ਤੋਂ ਵੱਧ ਕੁਝ ਵੀ ਨਹੀਂ । ਇਹ ਸਾਧਾਰਨ ਜਿਹੇ ਸੁਝਾਉ ਦੇਣ ਦਾ ਮਨੋਰਥ, ਪਰੋਖ-ਰੂਪ ਵਿਚ, ਉੱਚ-ਕੋਟੀ ਦੇ ਵਿਦਵਾਨਾਂ ਤੋਂ ਇਹ ਮੰਗ ਕਰਨਾ ਹੈ ਕਿ ਉਹ ਗੁਰੂ ਸਾਹਿਬ ਦੀਆਂ ਵਾਰਾਂ ਜਾਂ ਪੰਜਾਬੀ ਦੀਆਂ ਹੋਰ ਵਿਚਾਰ-ਅਧੀਨ ਵਾਰਾਂ ਦੇ ਇਨ੍ਹਾਂ ਮਹੱਤਵਪੂਰਨ ਪੱਖਾਂ ਨੂੰ ਵੀ, ਆਪਣੀ ਸਮਾਲੋਚਨਾ ਵਿਚ, ਯੋਗ ਥਾਂ ਦੇਣ ਦੀ ਖੇਚਲ ਕਰਨ ।

Related Book(s)