ਇਸ ਪੁਸਤਕ ਵਿਚ ਨੀਲਮ ਸੈਣੀ ਨੇ ਪੰਜਾਬ ਦੇ ਵਿਸਰ ਰਹੇ ਰੀਤੀ ਰਿਵਾਜ ਦੇ ਝਰੋਖੇ ਵਿਚ ‘ਤੀਆਂ ਤੀਜ ਦੀਆਂ’ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ । ਅਜਿਹਾ ਕਰਦੇ ਹੋਏ ਉਸਨੇ ਤੀਆਂ ਦੇ ਸੰਬੰਧੀ ਇਸਦੇ ਅਤੀਤ ਅਤੇ ਵਰਤਮਾਨ ਦਾ ਮਲਾਂਕਣ ਬਹੁਤ ਮਿਹਨਤ ਨਾਲ ਕੀਤਾ ਹੈ । ਲੇਖਿਕਾ ਨੇ ਇਨ੍ਹਾਂ ਦੀ ਪ੍ਰੀਭਾਸ਼ਾ, ਇਤਿਹਾਸ, ਇਸਦੇ ਬਦਲਦੇ ਰੂਪ, ਵਿਦੇਸ਼ਾਂ ਵਿਚ ਤੀਆਂ ਮਨਾਉਣ ਦੇ ਤਰੀਕੇ, ਅਜੋਕੇ ਪੰਜਾਬ ਵਿਚ ਤੀਆਂ ਦੀ ਦਸ਼ਾ ‘ਤੇ ਦਿਸ਼ਾ, ਤੀਆਂ ਦੇ ਰਿਵਾਇਤੀ ਗੀਤ, ਸਮੇਂ ਦੇ ਲਿਹਾਜ ਨਾਲ ਆਧੁਨਿਕ ਗੀਤ, ਜੋ ਕਿਸੇ ਵੇਲੇ ਵੀ ਲੋਕ ਗੀਤ ਬਣਨ ਦੀ ਸੰਭਾਵਨਾ ਰੱਖ ਸਕਦੇ ਹਨ । ਸਾਡਾ ਲੋਕ ਨਾਚ ਗਿੱਧਾ, ਗਿੱਧੇ ਦੀਆਂ ਪੁਰਾਤਨ ਦੁਰਲੱਭ ਬੋਲਿਆਂ, ਤੀਆਂ ਨਾਲ ਸੰਬੰਧਿਤ ਸੁਆਂਗਾਂ ਬਾਰੇ ਜਾਣਕਾਰੀ ਅਤੇ ਸਭਿਆਚਾਰ ਦੇ ਕਈ ਹੋਰ ਨਮੂਨੇ ਰੂਪਮਾਨ ਕੀਤੇ ਹਨ ।