ਪਰਗਟ ਸਿੰਘ ਸਤੌਜ ਦਾ ਇਹ ਨਾਵਲ ‘ਤੀਵੀਆਂ’ ਮਾਲਵਾ ਖੇਤਰ ਦੇ ਕਿਰਸਾਨੀ ਸਮਾਜ ਵਿੱਚ ਘਰ ਦੀ ਤਲਾਸ਼ ਕਰਦੀਆਂ ਇਸਤਰੀਆਂ ਦੀ ਤਰਾਸਦੀ ਨੂੰ ਪੇਸ਼ ਕਰਦਾ ਹੈ । ਮੇਰੀ ਜਾਣਕਾਰੀ ਵਿੱਚ ਪੰਜਾਬੀ ਗਲਪ ਵਿੱਚ ਇਹ ਪਹਿਲੀ ਰਚਨਾ ਹੈ ਜੋ ਕਿਸੇ ਭੂ-ਖੰਡੀ ਸਮਾਜਕ ਬਣਤਰ ਦਾ ਏਨਾ ਡੂੰਘਾ ਅਤੇ ਗੰਭੀਰ ਵਿਸਲੇਸ਼ਣ ਕਰਦੀ ਹੈ ।