ਸਿੱਖੀ ਸੌਖੀ ਤੇ ਸਿੱਖੀ ਔਖੀ ਇਕ ਟ੍ਰੈਕਟ ਦੇ ਰੂਪ ਵਿਚ ਛਪਿਆ ਲੇਖ ਹੈ ਜਿਸ ਦੇ ਪ੍ਰਕਾਸ਼ਕ ਕਾਰੋਨੇਸ਼ਨ ਪਰਿਨਟਿੰਗ ਵਰਕਸ ਦੇਹਰਾਦੂਨ ਵਾਲੇ ਹਨ । ਇਸ ਵਿਚ ਵਰਡਜ਼ ਵਰਥ ਦੀ ਕਵਿਤਾ We Are Seven ਦੀ ਨਾਇਕਾ ਨਿੱਕੀ ਜਿਹੀ ਅਭੋਲ ਕੁੜੀ ਲੂਸੀ ਗ੍ਰੇਦੀਆਂ ਮਾਸੂਮ ਗੱਲਾਂ ਨੂੰ ਲੈ ਕੇ ਸਿੱਖੀ ਦੇ ਸੋਖੇ ਤੇ ਸਿੱਖੀ ਦੇ ਔਖੇ ਹੋਣ ਦਾ ਰਾਜ਼ ਦਰਸਾਇਆ ਗਿਆ ਹੈ । ਭੋਲੇ ਭਾ ਸਹਿਜ ਸੁਭਾ ਗੁਰੂ ਚਰਨਾਂ ਵਿਚ ਰਹਿ ਕੇ ਗੁਰੂ ਨੂੰ ਆਪਾ ਸਮਰਪਿਤ ਕਰਨ ਵਾਲੇ ਲਈ ਸਿੱਖੀ ਸੌਖੀ ਹੈ ਤੇ ਜੇਕਰ ਕੋਈ ਸਿੱਖ ਸਾਧਕ ਆਪਣੇ ਯਤਨਾਂ ਤੇ ਅਕਲਾਂ ਨਾਲ ਆਪਣਾ ਹੱਕ ਸਿੱਧ ਕਰਨਾ ਚਾਹੇ ਤਾਂ ਇਹ ਬੜੀ ਔਖੀ ਹੈ । ਇਹ ਸਿੱਖੀ ਦੀ ਆਤਮਾ ਨੂੰ ਸਮਝਣ ਦਾ ਇਕ ਚੰਗਾ ਯਤਨ ਹੈ ।