‘ਸਿੱਖ ਤਵਾਰੀਖ ਵਿਚ ਅੱਜ ਦਾ ਦਿਨ’ ਰੋਜ਼ਾਨਾ ਸਪੋਕਸਮੈਨ ਵਿਚ ਪਿਛਲੇ ਕੁਝ ਸਾਲਾਂ ਤੋਂ ਛਪ ਰਹੀ ਹੈ। ਕਨੇਡਾ, ਇੰਗਲੈਂਡ ਤੇ ਅਮਰੀਕਾ ਦੇ ਕਈ ਰੇਡੀਓਜ਼ ਤੋਂ ਵੀ ਇਸ ਨੂੰ ਪੜ੍ਹ ਕੇ ਸਾਰੇ ਟੀਚਰ, ਪਰਚਾਰਕ ਤੇ ਕਥਾਕਾਰ ਇਸ ਤੋਂ ਬਹੁਤ ਫਾਇਦਾ ਉਠਾਉਂਦੇ ਹਨ। ਇਸ ਰਾਹੀਂ ਵਿਦਿਆਰਥੀ ਅਤੇ ਸਰੋਤੇ ਨਵੀਂ ਨਵੀਂ ਜਾਣਕਾਰੀ ਲੈ ਰਹੇ ਹਨ। ਇਸ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਲੇਖਕ ਵਲੋਂ ਇਸ ਨੂੰ ਦੋ ਭਾਗਾਂ ਵਿਚ ਕਿਤਾਬੀ ਰੂਪ ਦੇਣ ਦਾ ਯਤਨ ਕੀਤਾ ਹੈ। ਇਸ ਦੇ ਪਹਿਲੇ ਭਾਗ ਵਿਚ ਸਿੱਖ ਇਤਿਹਾਸ ਦਾ ਜਨਵਰੀ ਤੋਂ ਜੂਨ ਤੱਕ ਸਮਾਂ ਪੇਸ ਕੀਤਾ ਹੈ। ਦੂਜੇ ਭਾਗ ਵਿਚ ਜੁਲਾਈ ਤੋਂ ਦਸੰਬਰ ਦਾ ਸਮਾਂ ਪੇਸ ਕੀਤਾ ਹੈ।