ਇਸ ਪੁਸਤਕ ਵਿਚ ਡਾ. ਵਜ਼ੀਰ ਸਿੰਘ ਨੇ ‘ਸਿੱਖ ਦਰਸ਼ਨਧਾਰਾ’ ਦੇ ਵਿਭਿੰਨ ਪੱਖਾਂ ਨੂੰ ਬੜੀ ਵਿਸ਼ੇਸ਼ਗਤਾ ਨਾਲ ਅਧਿਐਨ ਦਾ ਵਿਸ਼ਾ ਬਣਾਇਆ ਹੈ । ਇਸ ਪੁਸਤਕ ‘ਸਿੱਖ ਦਰਸ਼ਨਧਾਰਾ’ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਨੂੰ ਫੋਕਸ ਵਿਚ ਲਿਆਉਣ ਵਾਲੀ ਇਕ ਮਹੱਤਵਪੂਰਨ ਪੁਸਤਕ ਹੈ । ਸਿੱਖ ਫ਼ਲਸਫੇ ਦੇ ਕੁਝ ਅਹਿਮ ਪਹਿਲੂਆਂ ਨੂੰ ਉਨ੍ਹਾਂ ਨੇ ਪਹਿਲੇ ਭਾਗ ਵਿਚ ਅਧਿਐਨ ਦਾ ਵਿਸ਼ਾ ਬਣਾਇਆ ਸੀ ਅਤੇ ਸਿੱਖ ਜੀਵਨ ਜਾਚ ਦੇ ਕੁੱਝ ਮਹੱਤਵਪੂਰਨ ਪੱਖ ਦੂਜੇ ਭਾਗ ਵਿਚ ਵਿਚਾਰੇ ਹਨ । ਸਿੱਖ ਫ਼ਲਸਫੇ ਵਿਚ ਦਿਲਚਸਪੀ ਰੱਖਣ ਵਾਲੇ ਵਿਦਵਾਨਾਂ, ਪਾਠਕਾਂ ਲਈ ਇਹ ਪੁਸਤਕ ਲਾਹੇਵੰਦ ਸਾਬਤ ਹੋਵੇਗੀ ।