“ਓਸ਼ੋ” ਇਸ ਪੁਸਤਕ ਵਿਚ ਕਹਿੰਦੇ ਹਨ ਕਿ, “ਸੰਭੋਗ ਦੇ ਛਿਨ ਵਿਚ ਜੋ ਅਹਿਸਾਸ ਹੈ, ਉਹ ਅਹਿਸਾਸ ਦੋ ਗੱਲਾਂ ਦਾ ਹੈ: ਟਾਈਮਲੈਸਨੈਸ ਅਤੇ ਈਗੋਲੈਸਨੈਸ । ਸਮਾਂ ਸਿਫਰ ਹੋਣ ਨਾਲ ਅਤੇ ਹੰਕਾਰ ਅਲੋਪ ਹੋਣ ਨਾਲ ਸਾਨੂੰ ਉਸਦੀ ਇਕ ਝਲਕ ਮਿਲਦੀ ਹੈ, ਜੋ ਕਿ ਸਾਡਾ ਅਸਲ ਜੀਵਨ ਹੈ । ਸੰਭੋਗ ਦੀ ਇੰਨੀ ਕਸ਼ਿਸ਼ ਛਿਨ-ਕੁ ਦੀ ਸਮਾਧੀ ਦੇ ਲਈ ਹੈ । ਅਤੇ ਸੰਭੋਗ ਤੋਂ ਤੁਸੀਂ ਉਸ ਦਿਨ ਮੁਕਤ ਹੋਵੇਗੇ ਜਿਸ ਦਿਨ ਤੁਹਾਨੂੰ ਸਮਾਧੀ ਬਿਨਾਂ ਸੰਭੋਗ ਦੇ ਮਿਲਣੀ ਸ਼ੁਰੂ ਹੋ ਜਾਏਗੀ । ਉਸ ਦਿਨ ਸੰਭੋਗ ਤੇਂ ਤੁਸੀਂ ਮੁਕਤ ਹੋ ਜਾਉਗੇ ।”