ਪਰਮਾਤਮਾ ਦੀ ਖੋਜ ਵਿਚ ਚੱਲਣ ਵਾਲੇ ਆਦਮੀ ਵਿਚ ਇਕ ਅਪੂਰਵ ਸੁਹੱਪਣ ਪ੍ਰਗਟ ਹੋਣ ਲਗਦਾ ਹੈ । ਉਸਦੇ ਉਠਣ-ਬੈਠਣ ਵਿਚ, ਉਸਦੇ ਬੋਲਣ ਵਿਚ, ਉਸ ਦੇ ਚੁੱਪ ਹੋਣ ਵਿਚ, ਉਸ ਦੀਆਂ ਅੱਖਾਂ ਵਿਚ, ਉਸਦੇ ਹੱਥ ਦੇ ਇਸ਼ਾਰਿਆਂ ਵਿਚ – ਇਕ ਸੁਹੱਪਣ ਪ੍ਰਗਟ ਹੋਣ ਲਗਦਾ ਹੈ, ਜੋ ਇਸ ਜਗਤ ਦਾ ਨਹੀਂ ਹੈ । ‘ਹਰਿ ਬੋਲੌ ਹਰਿ ਬੋਲ’ ਵਿਚ ਸੰਗ੍ਰਹਿ ਇਹ ਦਸ ਪ੍ਰਵਚਨ ਉਸ ਅਪੂਰਵ ਸੁਹੱਪਣ ਦੇ ਵੱਲ ਨਿਉਂਦਾ ਹਨ – ਉਨ੍ਹਾਂ ਨੂੰ ਜਿਨ੍ਹਾਂਦੇ ਹਿਰਦੇ ਵਿਚ ਇਸਦੀ ਪਿਆਸ ਜਾਗੀ ਹੈ ਅਤੇ ਜਿਹੜੇ ਇਸ ਪਿਆਸ ਦੀ ਖਾਤਰ ਜ਼ਿੰਦਗੀ ਨੂੰ ਦਾਅ ਤੇ ਲਾ ਸਕਦੇ ਹਨ ।