ਜਿਵੇਂ ਹੀ ਅਸੀਂ ਧਿਆਨ ਵਿਚ ਪੈਂਦੇ ਹਾਂ, ਜਿਵੇਂ ਸਾਡੀ ਚੇਤਨਾ ਦੀ ਬੂੰਦ ਬ੍ਰਹਮਾ ਵਿਚ ਪੈਂਦੀ ਹੈ, ਫਿਰ ਅਸੀਂ ਕਿਤੇ ਨਹੀਂ ਹੁੰਦੇ । ਤੇ ਜਦੋਂ ਅਸੀਂ ਕਿਤੇ ਨਹੀਂ ਹੁੰਦੇ, ਤਦ ਸ਼ਾਂਤੀ ਅਤੇ ਆਨੰਦ ਅਤੇ ਤਦ ਅੰਮ੍ਰਿਤ ਦਾ ਜਨਮ ਹੁੰਦਾ ਹੈ । ਜਦੋਂ ਤੱਕ ਅਸੀਂ ਹਾਂ, ਤਦ ਤੱਕ ਪਰੇਸ਼ਾਨੀ ਹੈ । ਸਾਡਾ ਹੋਣਾ ਹੀ ਐਂਗਵਿਸ਼ ਹੈ, ਸੰਤਾਪ ਹੈ । ਇਹ ਸਾਡਾ ਹੰਕਾਰ ਹੀ ਸਾਰੇ ਦੁੱਖਾਂ ਦੀ ਜੜ੍ਹ ਅਤੇ ਆਧਾਰ ਹੈ । ਜਦੋਂ ਉਹ ਨਹੀਂ ਹੈ, ਜਦੋਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਮੈਂ ਜਾਂ ਤਾਂ ਕਿਤੇ ਵੀ ਨਹੀਂ ਹਾਂ ਜਾਂ ਸਭ ਥਾਂ ਹਾਂ, ਉਸੇ ਖਿਣ ਆਨੰਦ ਦਾ ਉਦਗਮ ਸਰੋਤ ਸ਼ੁਰੂ ਹੋ ਜਾਂਦਾ ਹੈ ।