ਗੋਰਖ ਇਕ ਸ਼੍ਰੰਖਲਾ ਦੀ ਪਹਿਲੀ ਕੜੀ ਹਨ । ਉਨ੍ਹਾਂ ਤੋਂ ਇਕ ਨਵੇਂ ਢੰਗ ਦੇ ਧਰਮ ਦਾ ਜਨਮ ਹੋਇਆ । ਅਵਿਰਭਾਵ (ਪਰਕਾਸ਼) ਹੋਇਆ । ਗੋਰਖ ਤੋਂ ਬਿਨਾਂ ਨਾ ਤਾਂ ਕਬੀਰ ਹੋ ਸਕਦੇ ਹਨ, ਨਾ ਨਾਨਕ ਹੋ ਸਕਦੇ ਹਨ, ਨਾ ਦਾਦੂ, ਨਾ ਵਾਜ਼ਿਦ, ਨਾ ਫ਼ਰੀਦ, ਨਾ ਮੀਰਾ, ਗੋਰਖ ਤੋਂ ਬਿਨਾਂ ਇਹ ਕੋਈ ਵੀ ਨਹੀਂ ਹੋ ਸਕਣਗੇ । ਇਨ੍ਹਾਂ ਸਭ ਦੇ ਮੌਲਿਕ ਆਧਾਰ ਗੋਰਖ ਵਿਚ ਹਨ । ਫਿਰ ਮੰਦਰ ਬਹੁਤ ਉੱਚਾ ਉਠਿਆ । ਮੰਦਰ ਉੱਤੇ ਬੜੇ ਸਵਰਣ-ਕਲਸ਼ ਚੜ੍ਹੇ...। ਪਰ ਨੀਂਹ ਦਾ ਪਥਰ, ਨੀਂਹ ਦਾ ਪੱਥਰ ਹੈ । ਹੋਰ, ਸਵਰਣ-ਕਲਸ਼ ਦੂਰੋਂ ਵਿਖਾਈ ਦਿੰਦੇ ਹੋਣ, ਪਰ ਨੀਂਹ ਦੇ ਪੱਥਰ ਤੋਂ ਜ਼ਿਆਦਾ ਕੀਮਤੀ ਨਹੀਂ ਹੋ ਸਕਦੇ । ਹੋਰ, ਨੀਂਹ ਦੇ ਪੱਥਰ ਤਾਂ ਕਿਸੇ ਨੂੰ ਵਿਖਾਈ ਵੀ ਨਹੀਂ ਦਿੰਦੇ, ਪਰ ਨੀਂਹ ਉਨ੍ਹਾਂ ਹੀ ਪੱਥਰਾਂ ਉੱਤੇ ਟਿਕੀ ਹੁੰਦੀ ਹੈ ਸਾਰੇ ਪ੍ਰਬੰਧ, ਸਾਰੇ ਇੰਤਜ਼ਾਮ, ਸਾਰੇ ਦਰਵਾਜ਼ੇ ਸਾਰੇ ਸ਼ਿਖਰ...। ਸ਼ਿਖਰਾਂ ਦੀ ਪੂਜਾ ਹੁੰਦੀ ਹੈ, ਬੁਨਿਆਦੀ ਦੇ ਪਥਰਾਂ ਨੂੰ ਤਾਂ ਲੋਕ ਭੁੱਲ ਹੀ ਜਾਂਦੇ ਹਨ । ਇਵੇਂ ਹੀ ਗੋਰਖ ਵੀ ਭੁੱਲਾ ਦਿੱਤੇ ਹਨ ।