‘ਰੂਹਾਂ ਦੇ ਹਾਣੀ’ ਵਿਚ ਅਠਾਰਵੀਂ, ਉਨੀਂਵੀਂ ਤੇ ਵੀਹਵੀਂ ਸਦੀ ਦੇ ਕੁਝ ਪ੍ਰਮੱਖ ਤੇ ਹਰਮਨ ਪਿਆਰੇ ਲੇਖਕਾਂ ਦੇ ਜੀਵਨ ਤੇ ਰਚਨਾ-ਕਾਰਜ ਨੂੰ ਵਿਸ਼ਾ ਬਣਾਇਆ ਗਿਆ ਹੈ । ਯੋਰਪ, ਅਮਰੀਕਾ ਤੇ ਏਸ਼ੀਆ ਦੇ ਇਹ ਕਲਾ-ਰਾਜਦੂਤ ਸਾਡੇ ਸਭ ਦੇ ਆਪਣੇ ਹਨ । ਇਨ੍ਹਾਂ ਨੇ ਜੀਵਨ ਦੇ ਦੁਖਾਂਤ ਤੇ ਮਾਨਤਾਵਾਂ ਨੂੰ ਸ਼ਿੱਦਤ ਨਾਲ ਭੋਗਿਆ ਹੈ ਤੇ ਆਪਣੇ ਕਲਾ-ਜਗਤ ਦਾ ਉੱਤਮ ਹਿੱਸਾ ਸਾਨੂੰ ਬਖ਼ਸ਼ਿਆ ਹੈ । ਪਾਠਕਾਂ ਨੂੰ ਇਸ ਵਿਚੋਂ ਕੁਝ ਕੁ ਨਵਾਂ ਤੇ ਦਿਲਚਸਪ ਜ਼ਰੂਰ ਲੱਭੇਗਾ ।