ਇਸ ਪੁਸਤਕ ਵਿਚ ਡਾ. ਆਗਿਆਜੀਤ ਸਿੰਘ ਵੱਲੋਂ ਮਾਨਸਿਕ ਸਹਿਤ ਦੀਆਂ ਬਰੀਕ ਤੰਦਾਂ ਨੂੰ ਛੂਹੰਦੇ ਹੋਏ ਮਨੁੱਖੀ ਜ਼ਿੰਦਗੀ ਨਾਲ ਸਿੱਧੇ ਜੁੜੇ ਹੋਏ ਵਿਸ਼ਿਆ ਨੂੰ ਆਧਾਰ ਬਣਾ ਕੇ 22 ਲੇਖ ਪੇਸ਼ ਕੀਤੇ ਗਏ ਹਨ। ਇਸ ਵਿਚ ਮਾਨਸਿਕ ਗੁੰਝਲਾਂ ਨੂੰ ਦੂਰ ਕਰਨ ਲਈ ਕਾਰਗਰ ਨੁਕਤੇ ਸੁਝਾਏ ਗਏ ਹਨ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਦੇ ਜਟਿਲ ਤੰਤਰ ਨੂੰ ਸੁਖੈਨ-ਸ਼ੈਲੀ ਵਿਚ ਪ੍ਰਗਟਾਇਆ ਗਿਆ ਹੈ। ਇਹ ਪੁਸਤਕ ਹਰ ਵਰਗ ਦੇ ਪਾਠਕਾਂ, ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਲਾਹੇਵੰਦ ਹੈ।